Email: [email protected]
ਸੰਨ 1989 ਵਿਚ ਸਰਬੱਤ ਖਾਲਸਾ ਪ੍ਰਵਾਨਤ ਪੰਥਕ ਕਮੇਟੀ ਦੇ ਮੁਖੀ ਅਤੇ ਖਾਲਿਸਤਾਨ ਸੰਘਰਸ਼ ਦੇ ਮੋਢੀ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ([1]) ਨੇ ਖਾਲਿਸਤਾਨ ਕੌਂਸਲ ਦੇ ਨਵੇਂ ਅਹੁਦੇਦਾਰਾਂ ਦਾ ਅਲਾਨ ਕੀਤਾ ਸੀ, ਜਿਸ ਦੇ ਪ੍ਰਧਾਨ ਡਾ ਜਗਜੀਤ ਸਿੰਘ ਚੌਹਾਨ ([2,2a]) ਥਾਪੇ ਗਏ ਸਨ। ਖਾਲਿਸਤਾਨ ਕੌਂਸਲ ਦੇ ਮੁਢਲੇ ਜਨਰਲ ਸਕੱਤਰ ਸ੍ਵਰਗੀ ਭਾਈ ਅਵਤਾਰ ਸਿੰਘ ਸਰਾਏ ([3,3a]) ਨੇ 1989-94 ਸ੍ਵਰਗਵਾਸ ਹੋਣ ਤੱਕ ਸਿਰ ਕੱਢਵੀਂ ਸੇਵਾ ਨਿਭਆਈ। ਇਸ ਦੌਰਾਨ ਅਮਰੀਕ ਸਿੰਘ ਸਹੋਤਾ (OBE) ਵਿੱਤ ਸਕੱਤਰ ਰਹੇ ਜੋ ਡਾ ਚੌਹਾਨ ਦੀ ਪੰਜਾਬ ਵਾਪਸੀ ਤੇ ਖਾਲਿਸਤਾਨ ਕੌਂਸਲ ਦੇ ਨਵੇਂ ਪ੍ਰਧਾਨ ਬਣੇ ਅਤੇ ਰਣਜੀਤ ਸਿੰਘ ਸਰਾਏ, ਜਨਰਲ ਸਕੱਤਰ, ਅਤੇ ਮੋਹਣ ਸਿੰਘ ਤੱਖਰ, ਵਿੱਤ ਸਕੱਤਰ ਨਿਯੁਕਤ ਹੋਏ, ਜੋ ਮੌਜੂਦਾ ਅਹੁਦੇਦਾਰ ਵੀ ਹਨ।
ਕੌਸਲ ਆਫ਼ ਖਾਲਿਸਤਾਨ ਲੱਗ-ਪੱਗ 30 ਸਾਲਾਂ ਤੋਂ ਖਾਸ ਕਰਕੇ ਬਿਨਾ ਨਾਗਾ ਭਾਰਤੀ ਗਣਤੰਤਰ ਅਤੇ ਅਜਾਦੀ ਦਿਵਸਾਂ `ਤੇ ਭਾਰਤੀ ਦੂਤ-ਘਰ ਅੱਗੇ ਪ੍ਰਦਰਸ਼ਨ, ਜੂਨ ਚੁਰਾਸੀ ਦੇ ਘੱਲੂਘਾਰਾ ਦਿਵਸ ਮੌਕੇ ਯੂ. ਕੇ. ਦੀ ਸਰਕਾਰ ਨੂੰ ਯਾਦਪੱਤਰ, ਅਤੇ ਖਾਲਿਸਤਾਨ ਦਿਵਸ ਮੌਕੇ ਕਾਨਫ੍ਰੰਸਾਂ ਦਾ ਪ੍ਰਬੰਧ ਕਰਦੀ ਆਈ ਹੈ, [4], [5], [6], [7]।
ਇਸ ਲਈ ਖਾਲਿਸਤਾਨ ਕੌਂਸਲ ਯੂ. ਕੇ. ਦੇ ਪਾਰਲੀਮਾਨੀ ਖੁਦ-ਮੁਖਤਿਆਰੀ ਸੰਗਠਨ, ਅੰਤਰ-ਰਾਸ਼ਟ੍ਰੀ ਮਨੁੁੱਖੀ ਅਧਿਕਾਰ ਸੰਗਠਨਾਂ, ਕਸ਼ਮੀਰੀ, ਨਾਗਾ, .. ਭਾਈਵਾਲ ਸੰਘਰਸ਼-ਸ਼ੀਲ ਕੌਮਾਂ ਅਤੇ ਸਰਬੱਤ ਖਾਲਸਾ ਨੂੰ ਸਮਰਪਤ ਪੰਜਾਬ ਵਿਚ ਪੰਥਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਆਪਣੀਆਂ ਕਾਰਵਾਈਆਂ ਨਿਭਾ ਰਹੀ ਹੈ।
Early in 1989, the Head of the Panthic Committee, Shaheed Baba Gurbachan Singh Manochahal [1], himself appointed by the Sarbat Khalsa of 26th January 1986 and spearhead of the Khalistan struggle post 1984, announced that the Council of Khalistan, previously the Khalistan National Council, would be led by Dr Jagjit Singh Chauhan [2,2a] based in the UK.
The late S. Awtar Singh Srai [3], was appointed founder General Secretary from 1989 until his un-timely death in 1994, while S. Amrik Singh Sahota (OBE) became Treasuer, and later President upon the return of Dr Chauhan to Punjab in 2001. S. Ranjit Singh Srai was then appointed General Secretary and S. Mohan Singh Takkhar, Treasurer.
The work of the UK based Council includes, liaising with the close neighbours of the Sikh homeland, also engaged in freedom struggles, notably Kashmir, Nagalim and others as well as international human rights organisations and UK parliamentarians via Parliamentarians for National Self-Determination (PNSD) as well as organisations in the Sikh homeland aligned with the Sarbat Khalsa.
Annual events marking the Sarbat Khalsa of 26 January [4], the Declaration of Khalistan 29th April [5], the Sikh genocide of June 6, 1984 [6], and leading the protests against Indian independence every 15th August [7] have been held for the last 3 decades, the most recent examples of which are cited below.
[1] Obituary, Shaheed Baba Gurbachan Singh Manochahal
[2] Obituary, Dr Jagjit Singh Chauhan
[2a] Dr Chauhan Correctly Anticipated Thatcher-Gandhi 1984 Document Scandal (Punjabi Press 2015)
[3] Obituary, Awtar Singh Srai; The Independent, 17 May 1994. See also: The Times, The Guardian, Tribune, Indian Express, April/May 1994.
[3a] Obituary, Awtar Singh Srai, Punjabi, 29 August 2017
[4] Lord Ahmed Marks Indian Republic Day as a Black Day for India’s Minorities
[4a] ਗਣਤੰਤਰ ਦਿਵਸ ਮੌਕੇ ਭਾਰਤੀ ਦੂਤ-ਘਰ ਅੱਗੇ ਲੌਰਡ ਨਜੀਰ ਅਹਿਮਦ ਨੇ ਘੱਟ ਗਿਣਤੀ ਕੌਮਾਂ ਦੀ ਅਜ਼ਾਦੀ ਲਈ ਅਵਾਜ਼ ਉਠਾਈ, ਦੇਸ-ਪ੍ਰਦੇਸ, 26-1-2017, ਪੰਜਾਬ ਟਾਈਮਜ਼, 2-2-2017
[5] ਵੈਸਟਮਨਿਸਟ੍ਰ ਵਿਖੇ ਸਿਅਾਸੀ ਕਾਨਫ੍ਰੰਸ ਤਾਈਂ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਉੱਗੇ ਵਕੀਲ ਅਮਰ ਸਿੰਘ ਚਾਹਲ ਦੇ ਬਿਅਾਨ ਪੇਸ਼। ibid 29-4-16
[6] ਪੰਜਾਬੀ ਸੂਬੇ ਨੂੰ ਹਿੰਦੁਸਤਾਨ ਤੋਂ ਵੱਖ ਕਰਨ ਲਈ ਵੀ ਰਾਏਸ਼ੁਮਾਰੀ ਜਰੂਰੀ-ਜ ਹਵਾਰਾ ਦੇ ਸੀਨਿਅਰ ਵਕੀਲ ਅਮਰ ਸਿੰਘ ਚਾਹਲ ਵੱਲੋਂ ਯੋਰਪੀ ਰਾਏਸ਼ੁਮਾਰੀ ਮੌਕੇ ਬ੍ਰਤਾਨਵੀ ਵਿਦੇਸ਼ ਮੰਤ੍ਰਾਲੇ ਤਾਈਂ ਪੇਸ਼ਕਸ਼। ibid 22-6-16
[7] ਭਾਰਤੀ ਅਜਾਦੀ ਦਿਵਸ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਕਾਲਾ ਦਿਵਸ ਮਨਾਇਆ ਗਿਆ। ibid 15-8-16